Joint Statement from Eight Indianapolis-Area Gurdwaras Following Fedex Facility Shooting
April 17, 2021 (Indianapolis, IN) — The following statement was released by representatives of eight Indianapolis-area gurdwaras, or Sikh houses of worship, including Gurdwara Gur Nanak Darbar (Plainfield), Gurdwara Guru Nanak Sikh Society (Raymond), Gurdwara Sri Guru Hargobind Sahib (Greenwood), Gurdwara Sikh Satsang of Indianapolis (Acton), Gurdwara Guru Nanak Darbar (Fishers), Gurdwara Sri Guru Granth Sahib Society (McCordsville), Darbar Sri Guru Granth Sahib Ji (Indianapolis), and Sikh Society of Indianapolis:
Like all of Indianapolis, our community is coming together to grieve and mourn after Thursday night’s horrific attack.
Eight people, including four from our community, have been taken from their families, friends, and communities, and others are still injured. We are praying for the families of all involved, that they may find peace and begin the long path to physical, mental, and spiritual healing.
We do not yet know the motive of the shooter, and we may never know for sure what drove him to do what he did. We do know, however, that the FedEx facility he targeted was well known for having a large Sikh workforce. Given everything our community has experienced in the past–the pattern of violence, bigotry, and backlash we have faced–it is impossible not to feel that same pain and targeting in this moment. We expect that the authorities will continue their full investigation and share what they learn when they can, and they will take this into account.
Our community is grateful for the messages of love and support coming from around the state, country, and world. Now, we must all work together not just to heal, but to take action and confront the terrible plague of hate and acts of mass violence like this that threaten us all.
In the words of Komal Chohan, the granddaughter of Amarjeet Kaur Johal: “Enough is enough. Our community has been through enough trauma.”
Thank you.
###
In Punjabi:
ਵੀਰਵਾਰ ਰਾਤ ਨੂੰ ਹੋਏ ਹਮਲੇ ਤੋਂ ਬਾਅਦ ਸਾਰੇ ਇੰਡੀਆਨਾਪੋਲਿਸ ਦੀ ਹੀ ਤਰਾਂਹ, ਸਾਡੀ ਕਮਿਊਨਟੀ ਇਕਠੀ ਹੋਕੇ ਅਫਸੋਸ ਅਤੇ ਸੋਗ ਮਨਾ ਰਹੀ ਹੈ।
8 ਲੋਕਾਂ ਨੂੰ, ਜਿਸ ਵਿਚ 4 ਸਾਡੀ ਕਮਿਊਨਟੀ ਦੇ ਸਨ, ਆਪਣੇ ਪਰਿਵਾਰਾਂ, ਦੋਸਤਾਂ ਅਤੇ ਆਪਣੇ ਭਾਈਚਾਰੇ ਤੋਂ ਹਮੇਸ਼ਾਂ ਲਇ ਖੋਹ ਲਿਆ ਗਿਆ ਹੈ ਅਤੇ ਕਈ ਹੋਰ ਲੋਕ ਹਸਪਤਾਲਾਂ ਵਿਚ ਜ਼ਖਮੀ ਪਏ ਹਨ। ਪੀੜਤਾਂ ਦੇ ਪਰਿਵਾਰਾਂ ਲਈ ਅਸੀਂ ਸਾਰੇ ਅਰਦਾਸ ਕਰਦੇ ਹਾਂ ਕਿ ਉਹਨਾਂ ਦੇ ਮਨਾਂ ਨੂੰ ਸ਼ਾਂਤੀ ਮਿਲ ਸਕੇ ਅਤੇ ਉਹ ਸ਼ਰੀਰਕ, ਮਾਨਸਿਕ, ਅਤੇ ਰੂਹਾਨੀ ਤੌਰ ਤੇ ਆਪਣੀ ਦੇਖਭਾਲ ਕਰ ਸਕਣ।
ਇਸ ਸਮੇਂ ਤੇ ਸਾਨੂ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਹਮਲਾ ਕਰਨ ਵਾਲੇ ਦਾ ਮਕਸਦ ਕੀ ਸੀ, ਅਤੇ ਹੋ ਸਕਦਾ ਹੈ ਕਿ ਸ਼ਾਇਦ ਸਾਨੂੰ ਕਦੇ ਇਸ ਦਾ ਕਾਰਨ ਪਤਾ ਵੀ ਨਾ ਲਗ ਸਕੇ। ਪਰ ਸਾਨੂੰ ਇਹ ਜ਼ਰੂਰ ਪਤਾ ਹੈ ਕਿ ਫੈਡੇਕ੍ਸ ਦਾ ਇਹ ਸੈਂਟਰ ਜਿਸ ਉੱਤੇ ਹਮਲਾ ਕੀਤਾ ਗਿਆ ਹੈ, ਸਿੱਖਾਂ ਦੀ ਬਹੁਗਿਣਤੀ ਹੋਣ ਕਰਕੇ ਮਸ਼ਹੂਰ ਹੈ। ਪਿਛਲੇ ਸਮੇਂ ਵਿਚ ਜੋ ਦਰਦ ਸਾਡੀ ਕਮਿਊਨਿਟੀ ਨੇ ਕਈ ਚੀਜ਼ਾਂ ਦੇ ਵਿਚ ਝੇਲਿਆ ਹੈ ਅਤੇ ਜਿਹਨਾਂ ਦਾ ਸਾਹਮਣਾ ਕੀਤਾ ਹੈ ਜਿਵੇਂ ਕਿ ਹਿੰਸਾ, ਸਾਡੇ ਖਿਲਾਫ ਕੱਟੜਪੰਥੀ, ਅਤੇ ਹੇਟ ਕ੍ਰਾਈਮ ਵਗੈਰਾਹ – ਇਸ ਪਲ ਵਿੱਚ ਉਸ ਦਰਦ ਨੂੰ ਮਹਿਸੂਸ ਨਾ ਕਰਨਾ ਅਸੰਭਵ ਹੈ। ਅਸੀਂ ਉਮੀਦ ਕਰਦੇ ਹਾਂ ਕਿ ਉਚਿਤ ਮਹਿਕਮੇ ਇਸ ਹਿੰਸਾ ਦੀ ਪੂਰੀ ਤਰਾਂਹ ਜਾਂਚ ਕਰਨਗੇ ਅਤੇ ਜੋ ਵੀ ਖੋਜ ਹੁੰਦੀ ਹੈ ਉਸਨੂੰ ਸਾਡੇ ਸਾਰਿਆਂ ਨਾਲ ਸਾਂਝਾ ਕਰਨਗੇ ਅਤੇ ਜਾਂਚ ਦੇ ਸਮੇਂ ਤੇ ਸਾਡੇ ਪੁਰਾਣੇ ਤਜਰਬਿਆਂ ਨੂੰ ਵੀ ਧਿਆਨ ਵਿਚ ਰੱਖਣਗੇ।
ਪੂਰੀ ਇੰਡੀਆਨਾ ਸਟੇਟ, ਸਾਰੇ ਦੇਸ਼ ਅਤੇ ਦੁਨੀਆ ਦੇ ਵੱਖ ਵੱਖ ਹਿਸਿਆਂ ਤੋਂ ਆ ਰਹੇ ਪਿਆਰ ਅਤੇ ਸਹਾਰੇ ਦੇ ਸੁਨੇਹਿਆਂ ਲਈ ਸਾਡੀ ਸਾਰੀ ਕਮਿਊਨਟੀ ਬਹੁਤ ਧੰਨਵਾਦੀ ਹੈ। ਹੁਣ ਇਸ ਸਮੇਂ ਤੇ ਸਾਨੂੰ ਸਾਰੀਆਂ ਨੂੰ ਇਕੱਠੇ ਹੋਕੇ ਕੰਮ ਕਰਨਾ ਪੈਣਾ ਹੈ ਤਾਂ ਜੋ ਨਾਂ ਸਿਰਫ ਅਸੀਂ ਸਾਰੇ ਇਸ ਸਦਮੇ ਤੋਂ ਉਭਰ ਸਕੀਏ, ਬਲਕਿ ਨਫਰਤ ਅਤੇ ਸਮੂਹਕ ਹਿੰਸਾ ਦੀ ਇਸ ਭਿਆਨਕ ਬਿਮਾਰੀ ਜੋ ਕਿ ਸਾਡੇ ਸਾਰੀਆਂ ਲਈ ਖ਼ਤਰਾ ਹੈ ਉਸ ਨਾਲ ਵੀ ਅੱਗੇ ਹੋਕੇ ਲੜ ਸਕੀਏ।
ਅਮਰਜੀਤ ਕੌਰ ਜੋਹਲ ਜੀ ਦੀ ਪੋਤਰੀ ਕੋਮਲ ਚੋਹਾਨ ਦੇ ਲਫ਼ਜ਼ਾਂ ਵਿਚ: “ਬਹੁਤ ਹੋ ਗਿਆ ਹੁਣ। ਸਾਡੀ ਕਮਿਊਨਟੀ ਨੂੰ ਬਹੁਤ ਸਦਮੇ ਮਿਲ ਚੁਕੇ ਹਨ।”
ਧੰਨਵਾਦ।