As a tribute to Guru Nanak Dev Ji on his 550th Birth Anniversary, this Ex-teacher of Akal Academy has been imparting Free coaching in Maths to students of VI-VIIth grade at Sarabha Nagar Gurdwara in Ludhiana. She was honored and presented a memento for volunteering for this noble cause of education.
ਰੋਟਰੀ ਕਲੱਬ ਲੁਧਿਆਣਾ ਵੱਲੋਂ ਟੀਚਰ ਡੇ ਤੇ ਅਧਿਆਪਕਾਂ ਨੂੰ ਕੀਤਾ ਗਿਆ ਸਨਮਾਨਿਤ
ਲੁਧਿਆਣਾ, 6 ਸਤੰਬਰ: ਰੋਟਰੀ ਕਲੱਬ ਲੁਧਿਆਣਾ ਨੇ ਸਿੱਖ ਮਿਸ਼ਨਰੀ ਸਕੂਲ ਸਲੇਮ ਟਾਬਰੀ ਲੁਧਿਆਣਾ ਵਿਖੇ ਅਧਿਆਪਕ ਦਿਵਸ ਮਨਾਇਆ।ਰੋਟੇਰੀਅਨ ਹਰਵਿੰਦਰ ਸਿੰਘ ਰੋਟੇਰੀਅਨ ਰੇਨੂੰ ਛਤਵਾਲ ਰੋਟੇਰੀਅਨ ਐੱਸਐੱਸ ਕਟਾਰੀਆਂ ਨੇ ਇਸ ਦਿਵਸ ਤੇ ਉਨ੍ਹਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਪੂਰੀ ਲਗਨ ਨਾਲ ਬੱਚਿਆਂ ਨੂੰ ਸਿੱਖਿਆ ਦਿੱਤੀ।ਇਸ ਸਮਾਗਮ ਵਿੱਚ ਸ੍ਰੀ ਹਰਭਜਨ ਸਿੰਘ ਚੇਅਰਮੈਨ ਅਤੇ ਸ੍ਰੀ ਰਣਜੀਤ ਸਿੰਘ ਸਕੱਤਰ ਸਿੱਖ ਮਿਸ਼ਨਰੀ ਸਕੂਲ ਲੁਧਿਆਣਾ ਇੰਜੀਨੀਅਰ ਸੁਖਦੇਵ ਸਿੰਘ ਮੁੱਕੇ ਸਮਾਜ ਸੇਵੀ ਜਿਨ੍ਹਾਂ ਦਾ ਇਸ ਸਕੂਲ ਨੂੰ ਸਥਾਪਤ ਕਰਨ ਵਿੱਚ ਕਾਫੀ ਯੋਗਦਾਨ ਹੈ ਤੇ ਵੇਚੇ ਤੌਰ ਤੇ ਇਨਾਮ ਵੰਡ ਸਮਾਰੋਹ ਵਿੱਚ ਬਣਾਇਆ ਗਿਆ।ਸ੍ਰੀਮਤੀ ਪ੍ਰਦੀਪ ਕੌਰ ਪ੍ਰਿੰਸੀਪਲ ਸ੍ਰੀਮਤੀ ਸੁਖਵਿੰਦਰ ਮੈਥ ਟੀਚਰ ਸ੍ਰੀਮਤੀ ਗੀਤਾ ਜਨੇਜਾ ਸੈੱਸ ਟੀਚਰ ਸ੍ਰੀਮਤੀ ਬਰਿੰਦਰਾ ਪ੍ਰਵੀਨ ਸਾਇੰਸ ਟੀਚਰ ਨੂੰ ਇਨਾਮ ਦਿੱਤੇ ਗਏ ਸ੍ਰੀਮਤੀ ਪ੍ਰਭਜੋਤ ਕੌਰ ਬੇਦੀ ਸਰਾਭਾ ਨਗਰ ਲੁਧਿਆਣਾ ਵਿਖੇ ਛੇਵੀਂ ਜਮਾਤ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਮੁਫ਼ਤ ਕੋਚਿੰਗ ਦਿੰਦੇ ਹਨ ਜਿਨ੍ਹਾਂ ਨੇ ਇਕ ਕੋਚਿੰਗ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਕੀਤੀ ਹੈ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸ਼ਲਾਘਾ ਕੀਤੀ ਗਈ।
Source: Teacher of #AkalAcademy, Dakra Sahib imparts FREE COACHING for students (barusahib.org)