ਅਕਾਲ ਅਕੈਡਮੀ ਫਤਹਿਗੜ੍ਹ ਵਿਖੇ ਮੁਕਾਬਲਿਆਂ ‘ਚ ਵਾਈ ਐੱਸ ਸਕੂਲ ਬਰਨਾਲਾ ਅੱਵਲਚੀਮਾ ਮੰਡੀ, 27 ਅਪ੍ਰੈਲ: ਕਲਗੀਧਰ ਟਰੱਸਟ ਬੜੂ ਸਾਹਿਬ ਅਧੀਨ ਚੱਲ ਰਹੀ ਅਕਾਲ ਅਕੈਡਮੀ ਫਤਹਿਗੜ੍ਹ ਗੰਢੂਆਂ ਵਿਖੇ ਸਹੋਦਿਆ ਸਕੂਲ ਗਰੁੱਪ ਵੱਲੋਂ ਫਾਲਤੂ ਵਸਤੂਆਂ ਤੋਂ ਮਾਡਲ ਤਿਆਰ ਕਰਨ ਦੇ ਮੁਕਾਬਲੇ ਕਰਵਾਏ ਗਏ ਜਿਸ ਚ ਮੇਜਬਾਨ ਤੋਂ ਇਲਾਵਾ ਪੈਰਾਮਾਊਂਟ ਪਬਲਿਕ ਸਕੂਲ ਚੀਮਾ ਮੰਡੀ,ਸਰਵਹਿੱਤਕਾਰੀ ਵਿੱਦਿਆ ਮੰਦਰ ਧੂਰਾ, ਸੱਤਿਆ ਭਾਰਤੀ ਆਦਰਸ਼ ਸਕੂਲ ਝਨੇੜੀ ,ਸੀਬਾ ਇੰਟਰਨੈਸ਼ਨਲ ਸਕੂਲ ਲਹਿਰਾਗਾਗਾ, ਸਟਾਨਫੋਰਡ ਸਕੂਲ ਚੰਨਣਵਾਲ, ਵਾਈ ਐੱਸ ਸਕੂਲ ਬਰਨਾਲਾ ਨੇ ਹਿੱਸਾ ਲਿਆ। ਬੜੂ ਸਾਹਿਬ ਦੇ ਮੀਡੀਆ ਸਲਾਹਕਾਰ ਗੁਰਜੀਤ ਸਿੰਘ ਚਹਿਲ ਨੇ ਵਾਤਾਵਰਨ ਵਿਸ਼ੇ ਬਾਰੇ ਬੱਚਿਆਂ ਨੂੰ ਭਾਸ਼ਣ ਦਿੱਤਾ ਤੇ ਸਟੇਜ ਦੀ ਕਾਰਵਾਈ ਅਕੈਡਮੀ ਦੇ ਉਪ ਪਿ੍ੰਸੀਪਲ ਸੀਮਾ ਰਾਣੀ ਨੇ ਚਲਾਈ।ਇਨ੍ਹਾਂ ਮੁਕਾਬਲਿਆਂ ਚ ਵਾਈ ਐੱਸ ਸਕੂਲ ਬਰਨਾਲਾ ਨੇ ਪਹਿਲਾ, ਪੀ ਪੀ ਐੱਸ ਚੀਮਾ ਨੇ ਦੂਜਾ ਅਤੇ ਡੀ ਏ ਵੀ ਸਕੂਲ ਸੁਨਾਮ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੁਕਾਬਲੇ ਦੌਰਾਨ ਜੱਜਮੈਂਟ ਦੀ ਭੂਮਿਕਾ ਅਬਜ਼ਰਵਰ ਨਿਰਮਲਾ ਕਾਂਸਲ, ਅਮਨਦੀਪ ਸਿੰਘ ਬੈਨੀਪਾਲ,ਕ੍ਰਿਸ਼ਨ ਡਸਕਾ, ਵਾਸਦੇਵ ਸ਼ਰਮਾ ਤੇ ਜਗਸੀਰ ਸਿੰਘ ਨੇ ਨਿਭਾਈ। ਬੱਚਿਆਂ ਵੱਲੋਂ ਫਾਲਤੂ ਸਾਮਾਨ ਨੂੰ ਲੈ ਕੇ ਬਹੁਤ ਹੀ ਸੁੰਦਰ ਮਾਡਲ ਅਤੇ ਵੱਖ ਵੱਖ ਵਸਤਾਂ ਤਿਆਰ ਕੀਤੀਆਂ ਗਈਆਂ ਜਿਨ੍ਹਾਂ ਦੀ ਹਾਜ਼ਰੀਨ ਵੱਲੋਂ ਸਰਾਹਨਾ ਕੀਤੀ ਗਈ। ਪ੍ਰਿੰਸੀਪਲ ਸਵਰਨ ਕੌਰ ਨੇ ਪੁੱਜੇ ਮਹਿਮਾਨਾਂ ਅਤੇ ਸਹੋਦਿਆ ਸਕੂਲ ਗਰੁੱਪ ਦਾ ਧੰਨਵਾਦ ਕੀਤਾ।ਇਸ ਮੌਕੇ ਮੈਡਮ ਗੁਰਵਿੰਦਰ ਕੌਰ, ਸਤਿਗੁਰ ਸਿੰਘ, ਜਗਦੀਪ ਸਿੰਘ, ਸੰਦੀਪ ਸਿੰਘ, ਮੈਡਮ ਸੰਤੋਸ਼, ਤਰਸੇਮ ਸਿੰਘ, ਕਲਰਕ ਕੁਲਦੀਪ ਸਿੰਘ, ਅਕੈਡਮੀ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।
Akal Academy takes an initiative to generate the habit of using old wasteful items, creating beautiful crafts amongst children. This concept is popular globally.
Best out of waste was organized at Akal Academy, #FathegarhGunduan
This type of event invites creative art and craft ideas from students in which they use things like old teacups, old greeting cards, toys, and paper waste. Such fun-filled activities ignite their artistic potential.
It is a great learning experience for all the students which promotes creativity and artistic excellence in our leaders of tomorrow.
Source: Learning the Art of Recycling at ‘Best Out of Waste’. – #AkalAcademy, Fathegarh Gunduan | Baru Sahib