Location

Tran Tarn Road, Infront Of Viccy International Mariage Gard, Amritsar, Punjab 143001

Follow us
Business Contact Information
 • Location
  Tran Tarn Road
 • Address
  Bibi kaulan Ji Bhalai Kender Trust (Charitable),Tarn Taran Road, Amritsar.
 • Website
  http://bibikaulanjibhalaikendertrust.org
 • Phone Number
  183-2483920, 098765-25815, 098765-25829, 098767-33642, 079737-37572
 • Contact Person
  -
Contact form
Project/s Location/s

Kar Sewa

Project/s Description/s

ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ (ਚੈਰੀਟੇਬਲ) ਵੱਲੋਂ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਜਿੱਥੇ ਵਿਧਵਾ ਬੀਬੀਆਂ ਦੀ ਭਲਾਈ ਲਈ ਅਤੇ ਸਮਾਜ ਦੀ ਭਲਾਈ ਲਈ ਕਾਰਜ਼ ਕੀਤੇ ਜਾ ਰਹੇ ਹਨ ਉਥੇ ਸਿੱਖ ਪੰਥ ਨਾਲ ਸਬੰਧਤ ਕਈ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਦੇ ਮਹਾਨ ਕਾਰਜ਼ ਦੀ ਸੇਵਾ ਵੀ ਸਤਿਗੁਰੂ ਜੀ ਟਰੱਸਟ ਦੇ ਸਿਰ ਤੇ ਹੱਥ ਰੱਖ ਕੇ ਲੈ ਰਹੇ ਹਨ। ਕਾਰ ਸੇਵਾ ਅਧੀਨ ਹੀ ਟਰੱਸਟ ਨੇ ਮਹਾਨ ਤਪੱਸਵੀ , ਮਹਾਨ ਯੋਧੇ , ਜਪੀ -ਤਪੀ ਬ੍ਰਹਮ ਗਿਆਨੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਜਿੰਨਾਂ ਦੇ ਆਗਮਨ ਅਸਥਾਨ ਗੁ: ਸ੍ਰੀ ਪਹੁਵਿੰਡ ਸਾਹਿਬ ਜੀ ਵਿਖੇ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਸੰਨ 2001 ਵਿੱਚ ਕਾਰ ਸੇਵਾ ਅਰੰਭ ਕੀਤੀ ਅਤੇ ਹੁਣ ਤੱਕ ਵੱਡਾ ਦੀਵਾਨ ਹਾਲ, ਵੱਡਾ ਲੰਗਰ ਹਾਲ, ਸੁਖਆਸਨ ਅਸਥਾਨ, ਫੁੱਲਾਂ ਨਾਲ ਲੱਦਿਆ ਬਗੀਚਾ, ਵੱਡੀ ਕਾਰ ਸਕੂਟਰ ਪਾਰਕਿੰਗ, ਸਰੋਵਰ, ਸਕੂਲ ਆਦਿ ਦੀ ਸੇਵਾ ਮੁਕੰਮਲ ਹੋ ਚੱਕੀ ਹੈ ਅਤੇ ਇਸੇ ਅਸਥਾਨ ਤੇ ਸਰਾਂ ਅਤੇ ਹੋਰ ਸੇਵਾਵਾਂ ਵੀ ਜੋਰ ਸ਼ੋਰ ਨਾਲ ਜਾਰੀ ਹਨ। ਸਾਧ ਸੰਗਤ ਜੀ ਦੀ ਬੇਅੰਤ ਬਖਸ਼ਿਸ਼ , ਬੇਅੰਤ ਕਿਰਪਾ ਸਕਦਾ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਦੇ ਸਿਰ ਤੇ ‘ਹੱਥ ਰੱਖ ਕੇ ਇਸ ਸੇਵਾ ਨੂੰ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਜੋ ਚਾਰ ਚੰਨ ਲਗਾਏ ਉਸ ਬਾਰੇ ਇਸ ਰਸਨਾਂ ਨਾਲ ਕਹਿਣਾ ਬੜਾ ਕਠਿਨ ਹੈ । ਬਾਬਾ ਦੀਪ ਸਿੰਘ ਜੀ ਸਿੱਖ ਧਰਮ ਦੇ ਉਹ ਮਹਾਨ ਯੋਧੇ ਅਤੇ ਬ੍ਰਹਮ ਗਿਆਨੀ ਹੋਏ ਹਨ ਜਿੰਨ੍ਹਾਂ ਦੀ ਭਗਤੀ ਅਤੇ ਸ਼ਕਤੀ ਦੀ ਮਿਸਾਲ ਕਿਧਰੋਂ ਵੀ ਨਹੀਂ ਮਿਲ ਸਕਦੀ । ਸਾਰੀ ਧਰਤੀ ‘ਤੇ ਉਹ ਇਕੋ ਹੀ ਸੂਰਮੇ ਹਨ ਜਿੰਨ੍ਹਾਂ ਨੇ ਆਪਣੇ ਸੀਸ ਨੂੰ ਤਲੀ ਉੱਪਰ ਧਰ ਕੇ ਸਮੇਂ ਦੇ ਹੁਕਮਰਾਨ ਮੁਸਲਮਾਨ ਹਾਕਮਾਂ ਨਾਲ ਟੱਕਰ ਲਈ ਅਤੇ ਆਪਣੇ ਗੁਰੂ ਦੇ ਪਾਵਨ ਪਵਿੱਤਰ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਅਜਾਦ ਕਰਵਾਇਆ (ਬੇਅਦਬੀ ਹੋਣ ਤੋਂ ਰੋਕਿਆ) । ਬਾਬਾ ਜੀ ਇਸ ਪਹੂਵਿੰਡ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਪਿਤਾ ਭਾਈ ਭਗਤੂ ਜੀ ਅਤੇ ਮਾਤਾ ਜਿਉਣੀ ਜੀ ਦੀ ਗੋਦ ਵਿੱਚ ਖੇਡੇ , ਵੱਡੇ ਹੋਏ ਅਤੇ ਇੱਥੋ ਹੀ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਅਤੇ ਉੱਥੇ ਹੀ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਦੀਪਾ ਤੋਂ ਦੀਪ ਸਿੰਘ ਜੀ ਸਜੇ ਅਤੇ ਆਪਣੀ ਸਾਰੀ ਜ਼ਿੰਦਗੀ ਗੁਰੂ ਲੇਖੇ ਲਗਾ ਦਿੱਤੀ । ਬਾਬਾ ਜੀ ਦੇ ਚਰਨਾਂ ਨਾਲ ਪਿਆਰ ਅਤੇ ਭਾਵਨਾਂ ਕਰਕੇ ਭਾਈ ਗੁਰਇਕਬਾਲ ਸਿੰਘ ਜੀ ਦੀ ਇਹ ਇੱਛਾ ਸੀ ਕਿ ਇਸ ਮਹਾਨ ਯੋਧੇ , ਮਹਾਂਨ ਤਪੱਸਵੀ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਦਾ ਅਸਥਾਨ ਬਹੁਤ ਸੁੰਦਰ ਰੂਪ ਵਿੱਚ ਬਣੇ। ਗੁਰੂ ਪਿਆਰਿਓ ! ਇਸੇ ਮੰਤਵ ਨਾਲ ਗੁਰੂ ਸਾਹਿਬ ਜੀ ਦੀ ਕਿਰਪਾ , ਬਾਬਾ ਦੀਪ ਸਿੰਘ ਜੀ ਦੀ ਬਖਸ਼ਿਸ਼ ਅਤੇ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਇਸ ਅਸਥਾਨ ਵਿਖੇ ਗੁਰਦੁਆਰਾ ਸਾਹਿਬ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅਸਥਾਨ ਅਤੇ ਦੀਵਾਨ ਹਾਲ ਪਹਿਲਾਂ ਨਾਲੋਂ ਕਾਫੀ ਵੱਡਾ ਕੀਤਾ ਗਿਆ ਅਤੇ ਸੁੰਦਰ ਮੀਨਾਕਾਰੀ ਅਤੇ ਸ਼ੀਸ਼ਿਆਂ ਨਾਲ ਸਜਾਇਆ ਗਿਆ , ਜਿੱਥੇ ਕਿ ਪਹਿਲਾਂ ਤਕਰੀਬਨ 200-250 ਸਰੀਰਾਂ ਦੇ ਬੈਠਣ ਲਈ ਜਗ੍ਹਾ ਹੁੰਦੀ ਸੀ, ਹੁਣ ਇਹ ਹਾਲ ਤਕਰੀਬਨ 2000 ਸੰਗਤਾਂ ਦੇ ਬੈਠਣ ਵਾਸਤੇ ਬਣਾ ਦਿੱਤਾ ਗਿਆ ਹੈ । ਜਿਸ ਵਿੱਚ ਗੁਰਬਾਣੀ ਲਿਖੀਆਂ ਸੁੰਦਰ ਸੰਗਮਰਮਰ ਦੀਆਂ ਟਾਇਲਾਂ ਅਤੇ ਸੋਨੇ ਦੀ ਪਾਲਕੀ ਸੁਸ਼ੋਭਿਤ ਕਰਵਾਈ ਗਈ । ਗੁਰੂ ਸਾਹਿਬ ਜੀ ਦੇ ਸੁਖ-ਆਸਣ ਵਾਲਾ ਕਮਰਾ ਜਿਸ ਵਿੱਚ ਸੋਨੇ ਦੇ ਦਰਵਾਜ਼ੇ , ਸੋਨੇ ਦੀਆਂ ਬਾਰੀਆਂ, ਸੋਨੇ ਵਿੱਚ ਹੀ ਲਿਖੀਆਂ ਗਈਆਂ ਗੁਰਬਾਣੀ ਦੀਆਂ ਪੰਕਤੀਆਂ Golden ਸ਼ੀਸ਼ੇ ਵਿੱਚ ਕੀਤੀ ਗਈ ਮੀਨਾਂਕਾਰੀ ਅਤੇ ਸੁੰਦਰ ਪਲੰਘ ਸੁਸ਼ੋਭਿਤ ਕਰਵਾਇਆ ਗਿਆ ਅਤੇ ਇਹ ਸਭ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਹੀ ਹੋਇਆ । ਇਸ ਤੋਂ ਇਲਾਵਾ ਹੋਰ ਕਈ ਗੁਰਦੁਆਰਾ ਸਾਹਿਬ ਜੀ ਦੀ ਕਾਰ ਸੇਵਾ ਸਤਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਲਈ ਹੈ ਜਿਵੇ ਕਿ ਗੁ: ਸਤਿਸੰਗ ਸਭਾ, ਛੋਟੀ ਸ਼ਹੀਦਾਂ ਬਾਜ਼ਾਰ ਲੁਹਾਰਾਂ, ਗੁ: ਗੁਰੂ ਨਾਨਕ ਸੇਵਕ ਸਭਾ, ਚੌਕ ਜੈ ਸਿੰਘ, ਗੁ: ਭਾਈ ਤਾਰੂ ਸਿੰਘ ਜੀ ਸ਼ਹੀਦ, ਪਿੰਡ ਪੂਹਲਾ ਸਾਹਿਬ।

Admin Information
 • Registered Charity
  Yes
 • Place of Registration
  India
 • Donations Accepted
  Yes
 • Members
  -